ਯਿਰਮਿਯਾਹ Chapter 17 PANIRV Bible Verse Images

ਯਿਰਮਿਯਾਹ 17 Bible Verse Pictures. Choose from a large collection of inspirational, motivational and encouraging Bible verses with pictures of nature. Download and share ਯਿਰਮਿਯਾਹ 17 inspirational Bible verse images. Bible verse pictures were created based on verses from the Indian Revised Version (IRV) - Punjabi. IRV-Punjabi Bible verse images were generated with permission from Bridge Connectivity Solutions Pvt. Ltd. (BCS).

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Please remember to give attribution to Bridge Connectivity Solutions Pvt. Ltd. when using IRV-Punjabi Bible Verse images. You can use CC-licensed materials as long as you follow the license conditions. One condition of all CC licenses is attribution.

Creative Commons License

Terms of Use: This work is licensed under a Creative Commons Attribution-ShareAlike 4.0 International License. It is attributed to Bridge Connectivity Solutions Pvt. Ltd. (BCS), and the Unified Scripture XML (USX) format version can be found on the Digital Bible Library website. All IRV-Punjabi Bible verse images were generated with permission from Bridge Connectivity Solutions Pvt. Ltd. (BCS).

In addition, we would like to give very special thanks to eBible.org for making the Punjabi Indian Revised Version Bible available in MySQL format.


ਯਿਰਮਿਯਾਹ 17:1 (PANIRV)
Square Portrait Landscape 4K UHD
ਯਹੂਦਾਹ ਦਾ ਪਾਪ, ਲੋਹੇ ਦੀ ਕਲਮ ਅਤੇ ਹੀਰੇ ਦੀ ਨੋਕ ਨਾਲ ਲਿਖਿਆ ਗਿਆ, ਉਹਨਾਂ ਦੇ ਦਿਲ ਦੀ ਤਖ਼ਤੀ ਉੱਤੇ ਅਤੇ ਤੁਹਾਡੀਆਂ ਜਗਵੇਦੀਆਂ ਦੇ ਸਿੰਗਾਂ ਉੱਤੇ ਉੱਕਰਿਆ ਗਿਆ

ਯਿਰਮਿਯਾਹ 17:2 (PANIRV)
Square Portrait Landscape 4K UHD
ਉਹਨਾਂ ਦੇ ਪੁੱਤਰ ਹਰੇ ਰੁੱਖਾਂ ਕੋਲ ਪਹਾੜੀਆਂ ਉੱਤੇ ਅਤੇ ਉੱਚਿਆਈਆਂ ਉੱਤੇ ਉਹਨਾਂ ਦੀਆਂ ਜਗਵੇਦੀਆਂ ਅਤੇ ਟੁੰਡਾਂ ਨੂੰ ਚੇਤੇ ਕਰਦੇ ਹਨ

ਯਿਰਮਿਯਾਹ 17:3 (PANIRV)
Square Portrait Landscape 4K UHD
ਹੇ ਖੇਤ ਵਿਚਲੇ ਮੇਰੇ ਪਰਬਤ, ਤੇਰਾ ਮਾਲ ਅਤੇ ਤੇਰੇ ਸਾਰੇ ਖਜ਼ਾਨੇ, ਤੇਰੇ ਉੱਚੇ ਸਥਾਨ ਤੇਰੀਆਂ ਸਾਰੀਆਂ ਹੱਦਾਂ ਵਿੱਚ ਪਾਪ ਦੇ ਕਾਰਨ ਮੈਂ ਲੁੱਟੇ ਜਾਣ ਲਈ ਦੇ ਦਿਆਂਗਾ

ਯਿਰਮਿਯਾਹ 17:4 (PANIRV)
Square Portrait Landscape 4K UHD
ਤੂੰ ਆਪ ਹੀ ਆਪਣੀ ਮਿਰਾਸ ਨੂੰ ਜਿਹੜੀ ਮੈਂ ਤੈਨੂੰ ਦਿੱਤੀ ਛੱਡ ਦੇਵੇਂਗਾ ਅਤੇ ਉਸ ਦੇਸ ਵਿੱਚ ਜਿਹ ਨੂੰ ਤੂੰ ਨਹੀਂ ਜਾਣਦਾ ਮੈਂ ਤੈਥੋਂ ਤੇਰੇ ਵੈਰੀਆਂ ਦੀ ਟਹਿਲ ਕਰਾਵਾਂਗਾ ਕਿਉਂ ਜੋ ਤੁਸੀਂ ਮੇਰੇ ਕ੍ਰੋਧ ਦੀ ਅੱਗ ਭੜਕਾਈ ਹੈ ਜਿਹੜੀ ਸਦਾ ਬਲਦੀ ਰਹੇਗੀ।

ਯਿਰਮਿਯਾਹ 17:5 (PANIRV)
Square Portrait Landscape 4K UHD
ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਸਰਾਪ ਉਸ ਮਰਦ ਉੱਤੇ ਜਿਹੜਾ ਆਦਮੀ ਦਾ ਭਰੋਸਾ ਕਰਦਾ ਹੈ, ਅਤੇ ਬਸ਼ਰ ਨੂੰ ਆਪਣੀ ਬਾਂਹ ਬਣਾਉਂਦਾ ਹੈ, ਜਿਹ ਦਾ ਦਿਲ ਯਹੋਵਾਹ ਵੱਲੋਂ ਫਿਰ ਜਾਂਦਾ ਹੈ!

ਯਿਰਮਿਯਾਹ 17:6 (PANIRV)
Square Portrait Landscape 4K UHD
ਉਹ ਥਲ ਦੇ ਰਤਮੇ ਵਾਂਗੂੰ ਹੈ, ਉਹ ਕੋਈ ਭਲਿਆਈ ਆਉਂਦੀ ਨਾ ਵੇਖੇਗਾ, ਉਹ ਉਜਾੜ ਦੇ ਸੜੇ ਹੋਏ ਥਾਵਾਂ ਵਿੱਚ ਵੱਸੇਗਾ, ਵਿਰਾਨ ਕੱਲਰ ਸ਼ੋਰ ਵਿੱਚ।

ਯਿਰਮਿਯਾਹ 17:7 (PANIRV)
Square Portrait Landscape 4K UHD
ਮੁਬਾਰਕ ਹੈ ਉਹ ਮਰਦ ਜਿਹ ਦਾ ਭਰੋਸਾ ਯਹੋਵਾਹ ਉੱਤੇ ਹੈ, ਜਿਹ ਦਾ ਭਰੋਸਾ ਯਹੋਵਾਹ ਹੈ!

ਯਿਰਮਿਯਾਹ 17:8 (PANIRV)
Square Portrait Landscape 4K UHD
ਉਹ ਉਸ ਰੁੱਖ ਵਾਂਗੂੰ ਹੈ ਜਿਹੜਾ ਪਾਣੀ ਉੱਤੇ ਲੱਗਿਆ ਹੋਇਆ ਹੈ, ਜਿਹੜਾ ਨਦੀ ਵੱਲ ਆਪਣੀਆਂ ਜੜ੍ਹਾਂ ਫੈਲਾਉਂਦਾ ਹੈ। ਜਦ ਗਰਮੀ ਆਵੇ ਤਾਂ ਉਸ ਨੂੰ ਡਰ ਨਹੀਂ, ਸਗੋਂ ਉਹ ਦੇ ਪੱਤੇ ਹਰੇ ਰਹਿੰਦੇ ਹਨ, ਔੜ ਦੇ ਸਾਲ ਉਹ ਨੂੰ ਚਿੰਤਾ ਨਾ ਹੋਵੇਗੀ, ਨਾ ਉਹ ਫਲ ਲਿਆਉਣ ਤੋਂ ਰੁਕੇਗਾ।

ਯਿਰਮਿਯਾਹ 17:9 (PANIRV)
Square Portrait Landscape 4K UHD
ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ, ਉਹ ਪੁੱਜ ਕੇ ਖ਼ਰਾਬ ਹੈ, ਉਹ ਨੂੰ ਕੌਣ ਜਾਣ ਸਕਦਾ ਹੈ?

ਯਿਰਮਿਯਾਹ 17:10 (PANIRV)
Square Portrait Landscape 4K UHD
ਮੈਂ ਯਹੋਵਾਹ ਦਿਲ ਨੂੰ ਪਰਖਦਾ ਹਾਂ, ਅਤੇ ਗੁਰਦਿਆਂ ਨੂੰ ਪਰਤਾਉਂਦਾ ਹਾਂ, ਭਈ ਹਰ ਮਨੁੱਖ ਨੂੰ ਉਹ ਦੇ ਚਾਲ-ਚਲਣ ਅਨੁਸਾਰ, ਅਤੇ ਉਹ ਦੇ ਕੰਮਾਂ ਦੇ ਫਲਾਂ ਅਨੁਸਾਰ ਬਦਲਾ ਦੇ।

ਯਿਰਮਿਯਾਹ 17:11 (PANIRV)
Square Portrait Landscape 4K UHD
ਉਹ ਆਦਮੀ ਜਿਹੜਾ ਇਨਸਾਫ਼ ਦੇ ਬਿਨਾਂ ਧਨ ਇਕੱਠਾ ਕਰਦਾ ਹੈ, ਉਸ ਤਿੱਤਰ ਵਰਗਾ ਹੋਵੇਗਾ ਜੋ ਉਹਨਾਂ ਆਂਡਿਆਂ ਉੱਤੇ ਬੈਠੇ ਜਿਹੜੇ ਉਹ ਨੇ ਨਹੀਂ ਦਿੱਤੇ। ਉਹ ਦੇ ਦਿਨਾਂ ਦੇ ਅੱਧ ਵਿੱਚ ਉਹ ਉਸ ਤੋਂ ਛੁੱਟ ਜਾਵੇਗਾ, ਅਤੇ ਓੜਕ ਨੂੰ ਉਹ ਮੂਰਖ ਬਣੇਗਾ।

ਯਿਰਮਿਯਾਹ 17:12 (PANIRV)
Square Portrait Landscape 4K UHD
ਇੱਕ ਪਰਤਾਪ ਵਾਲਾ ਸਿੰਘਾਸਣ ਆਦ ਤੋਂ ਉਚਿਆਈ ਤੋਂ ਥਾਪਿਆ ਹੋਇਆ ਸਾਡਾ ਪਵਿੱਤਰ ਸਥਾਨ ਹੈ।

ਯਿਰਮਿਯਾਹ 17:13 (PANIRV)
Square Portrait Landscape 4K UHD
ਹੇ ਯਹੋਵਾਹ ਇਸਰਾਏਲ ਦੀ ਆਸਾ, ਤੇਰੇ ਸਾਰੇ ਤਿਆਗਣ ਵਾਲੇ ਲੱਜਿਆਵਾਨ ਹੋਣਗੇ। ਉਹ “ਮੇਰੇ ਫਿਰਤੂ” ਧਰਤੀ ਵਿੱਚ ਲਿਖੇ ਜਾਣਗੇ, ਕਿਉਂ ਜੋ ਉਹਨਾਂ ਨੇ ਯਹੋਵਾਹ ਨੂੰ ਤਿਆਗ ਦਿੱਤਾ, ਜਿਹੜਾ ਜਿਉਂਦੇ ਪਾਣੀ ਦਾ ਸੋਤਾ ਹੈ।

ਯਿਰਮਿਯਾਹ 17:14 (PANIRV)
Square Portrait Landscape 4K UHD
ਹੇ ਯਹੋਵਾਹ, ਮੈਨੂੰ ਵੱਲ ਕਰ ਤਾਂ ਮੈਂ ਵਲ ਹੋਵਾਂਗਾ! ਮੈਨੂੰ ਬਚਾ ਤਾਂ ਮੈਂ ਬਚਾਂਗਾ! ਕਿਉਂ ਜੋ ਤੂੰ ਮੇਰੀ ਉਸਤਤ ਹੈਂ।

ਯਿਰਮਿਯਾਹ 17:15 (PANIRV)
Square Portrait Landscape 4K UHD
ਵੇਖ, ਉਹ ਮੈਨੂੰ ਆਖਦੇ ਹਨ, ਯਹੋਵਾਹ ਦਾ ਬਚਨ ਕਿੱਥੇ ਹੈ? ਉਹ ਆਵੇ ਤਾਂ ਸਹੀ!

ਯਿਰਮਿਯਾਹ 17:16 (PANIRV)
Square Portrait Landscape 4K UHD
ਮੈਂ ਤੇਰੇ ਪਿੱਛੇ ਆਜੜੀ ਹੋਣ ਲਈ ਸ਼ਤਾਬੀ ਨਹੀਂ ਕੀਤੀ, ਨਾ ਸੋਗ ਦੇ ਦਿਨ ਦੀ ਚਾਹ ਕੀਤੀ ਹੈ, ਤੂੰ ਇਹ ਜਾਣਦਾ ਹੈ। ਜੋ ਕੁਝ ਮੇਰੇ ਬੁੱਲ੍ਹਾਂ ਤੋਂ ਨਿੱਕਲਿਆ, ਉਹ ਤੇਰੇ ਮੂੰਹ ਦੇ ਸਨਮੁਖ ਸੀ।

ਯਿਰਮਿਯਾਹ 17:17 (PANIRV)
Square Portrait Landscape 4K UHD
ਤੂੰ ਮੇਰੇ ਲਈ ਡਰਾਉਣਾ ਨਾ ਬਣ, ਬਿਪਤਾ ਦੇ ਦਿਨ ਤੂੰ ਮੇਰੀ ਪਨਾਹ ਹੈ।

ਯਿਰਮਿਯਾਹ 17:18 (PANIRV)
Square Portrait Landscape 4K UHD
ਜਿਹੜੇ ਮੈਨੂੰ ਸਤਾਉਂਦੇ ਹਨ ਉਹ ਲੱਜਿਆਵਾਨ ਹੋਣ, ਪਰ ਮੈਨੂੰ ਲੱਜਿਆਵਾਨ ਨਾ ਹੋਣ ਦੇਹ, ਉਹ ਘਬਰਾਉਣ, ਪਰ ਮੈਨੂੰ ਘਬਰਾਉਣ ਨਾ ਦੇ। ਉਹਨਾਂ ਉੱਤੇ ਬਿਪਤਾ ਦਾ ਦਿਨ ਲਿਆ, ਉਹਨਾਂ ਨੂੰ ਦੁੱਗਣੀ ਮਾਰ ਨਾਲ ਭੰਨ ਸੁੱਟ!।

ਯਿਰਮਿਯਾਹ 17:19 (PANIRV)
Square Portrait Landscape 4K UHD
ਯਹੋਵਾਹ ਨੇ ਮੈਨੂੰ ਆਖਿਆ ਕਿ ਜਾ, ਆਮ ਲੋਕਾਂ ਦੇ ਫਾਟਕ ਉੱਤੇ ਜਿਹ ਦੇ ਵਿੱਚੋਂ ਦੀ ਯਹੂਦਾਹ ਦੇ ਰਾਜਾ ਅੰਦਰ ਆਉਂਦੇ ਹਨ ਅਤੇ ਜਿਹ ਦੇ ਵਿੱਚੋਂ ਦੀ ਬਾਹਰ ਜਾਂਦੇ ਹਨ ਸਗੋਂ ਯਰੂਸ਼ਲਮ ਦੇ ਫਾਟਕਾਂ ਉੱਤੇ ਖਲੋ

ਯਿਰਮਿਯਾਹ 17:20 (PANIRV)
Square Portrait Landscape 4K UHD
ਤੂੰ ਉਹਨਾਂ ਨੂੰ ਆਖ, ਹੇ ਯਹੂਦਾਹ ਦੇ ਪਾਤਸ਼ਾਹੋ ਅਤੇ ਹੇ ਸਾਰੇ ਯਹੂਦਾਹ ਅਤੇ ਯਰੂਸ਼ਲਮ ਦੇ ਸਾਰੇ ਵਾਸੀਓ ਜਿਹੜੇ ਇਹਨਾਂ ਫਾਟਕਾਂ ਦੇ ਵਿੱਚੋਂ ਦੀ ਅੰਦਰ ਆਉਂਦੇ ਹਨ, ਯਹੋਵਾਹ ਦਾ ਬਚਨ ਸੁਣੋ!

ਯਿਰਮਿਯਾਹ 17:21 (PANIRV)
Square Portrait Landscape 4K UHD
ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਤੁਸੀਂ ਆਪਣੀਆਂ ਜਾਨਾਂ ਲਈ ਖ਼ਬਰਦਾਰ ਹੋਵੋ ਅਤੇ ਸਬਤ ਦੇ ਦਿਨ ਕੋਈ ਭਾਰ ਨਾ ਚੁੱਕੋ ਅਤੇ ਨਾ ਯਰੂਸ਼ਲਮ ਦੇ ਫਾਟਕਾਂ ਵਿੱਚ ਦੀ ਅੰਦਰ ਲਿਆਓ

ਯਿਰਮਿਯਾਹ 17:22 (PANIRV)
Square Portrait Landscape 4K UHD
ਨਾ ਤੁਸੀਂ ਸਬਤ ਦੇ ਦਿਨ ਆਪਣੇ ਘਰਾਂ ਤੋਂ ਭਾਰ ਚੁੱਕ ਕੇ ਬਾਹਰ ਲੈ ਜੋ ਅਤੇ ਨਾ ਕੋਈ ਕੰਮ-ਧੰਦਾ ਕਰੋ। ਤੁਸੀਂ ਸਬਤ ਦੇ ਦਿਨ ਨੂੰ ਪਵਿੱਤਰ ਮੰਨੋ ਜਿਵੇਂ ਮੈਂ ਤੁਹਾਡੇ ਪੁਰਖਿਆਂ ਨੂੰ ਹੁਕਮ ਦਿੱਤਾ ਸੀ

ਯਿਰਮਿਯਾਹ 17:23 (PANIRV)
Square Portrait Landscape 4K UHD
ਪਰ ਉਹਨਾਂ ਨੇ ਨਾ ਸੁਣਿਆ ਨਾ ਆਪਣਾ ਕੰਨ ਲਾਇਆ ਸਗੋਂ ਆਪਣੀਆਂ ਧੌਣਾਂ ਨੂੰ ਅਕੜਾ ਲਿਆ ਭਈ ਉਹ ਨਾ ਸੁਣਨ, ਨਾ ਮੱਤ ਲੈਣ।

ਯਿਰਮਿਯਾਹ 17:24 (PANIRV)
Square Portrait Landscape 4K UHD
ਤਾਂ ਇਸ ਤਰ੍ਹਾਂ ਹੋਵੇਗਾ, ਯਹੋਵਾਹ ਦਾ ਵਾਕ ਹੈ, ਜੇ ਤੁਸੀਂ ਦਿਲ ਲਾ ਕੇ ਮੇਰੀ ਸੁਣੋਗੇ ਅਤੇ ਸਬਤ ਦੇ ਦਿਨ ਇਸ ਸ਼ਹਿਰ ਦੇ ਫਾਟਕਾਂ ਦੇ ਵਿੱਚ ਭਾਰ ਨਾ ਲਿਆਓਗੇ ਅਤੇ ਸਬਤ ਦੇ ਦਿਨ ਨੂੰ ਪਵਿੱਤਰ ਰੱਖੋਗੇ ਅਤੇ ਉਸ ਵਿੱਚ ਕੋਈ ਕੰਮ-ਧੰਦਾ ਨਾ ਕਰੋਗੇ

ਯਿਰਮਿਯਾਹ 17:25 (PANIRV)
Square Portrait Landscape 4K UHD
ਤਦ ਇਸ ਸ਼ਹਿਰ ਦੇ ਫਾਟਕਾਂ ਦੇ ਵਿੱਚੋਂ ਦੀ ਰਾਜਾ ਅਤੇ ਸਰਦਾਰ, ਦਾਊਦ ਦੇ ਸਿੰਘਾਸਣ ਉੱਤੇ ਬੈਠਣ ਵਾਲੇ, ਰੱਥਾਂ ਉੱਤੇ ਤੇ ਘੋੜਿਆਂ ਉੱਤੇ ਚੜ੍ਹ ਕੇ, ਉਹ ਅਤੇ ਉਹਨਾਂ ਦੇ ਸਰਦਾਰ ਯਹੂਦਾਹ ਦੇ ਮਨੁੱਖ ਅਤੇ ਯਰੂਸ਼ਲਮ ਦੇ ਵਾਸੀ ਇਸ ਵਿੱਚ ਵੜਨਗੇ, ਅਤੇ ਇਹ ਸ਼ਹਿਰ ਸਦਾ ਤੱਕ ਵੱਸਿਆ ਰਹੇਗਾ

ਯਿਰਮਿਯਾਹ 17:26 (PANIRV)
Square Portrait Landscape 4K UHD
ਤਾਂ ਯਹੂਦਾਹ ਦੇ ਸ਼ਹਿਰ ਤੋਂ ਅਤੇ ਯਰੂਸ਼ਲਮ ਦੇ ਆਲੇ-ਦੁਆਲੇ ਤੋਂ, ਬਿਨਯਾਮੀਨ ਦੇ ਇਲਾਕੇ ਤੋਂ, ਮੈਦਾਨ ਤੋਂ, ਪਰਬਤ ਤੋਂ ਅਤੇ ਦੱਖਣ ਤੋਂ, ਉਹ ਆਉਣਗੇ ਅਤੇ ਹੋਮ ਦੀਆਂ ਭੇਟਾਂ ਅਤੇ ਬਲੀਆਂ ਅਤੇ ਮੈਦੇ ਦੀਆਂ ਭੇਟਾਂ ਅਤੇ ਲੁਬਾਨ ਲੈ ਕੇ ਆਉਣਗੇ ਅਤੇ ਯਹੋਵਾਹ ਦੇ ਭਵਨ ਵਿੱਚ ਧੰਨਵਾਦ ਦੀਆਂ ਭੇਟਾਂ ਲਿਆਉਣਗੇ

ਯਿਰਮਿਯਾਹ 17:27 (PANIRV)
Square Portrait Landscape 4K UHD
ਪਰ ਜੇ ਤੁਸੀਂ ਮੇਰੀ ਨਾ ਸੁਣੋ ਅਤੇ ਸਬਤ ਦੇ ਦਿਨ ਨੂੰ ਪਵਿੱਤਰ ਨਾ ਰੱਖੋ ਪਰ ਸਬਤ ਦੇ ਦਿਨ ਯਰੂਸ਼ਲਮ ਦੇ ਫਾਟਕਾਂ ਵਿੱਚੋਂ ਦੀ ਭਾਰ ਚੁੱਕ ਕੇ ਵੜਨ ਤੋਂ ਨਾ ਰੁਕੋ ਤਦ ਮੈਂ ਇਸ ਦੇ ਫਾਟਕਾਂ ਨੂੰ ਅੱਗ ਲਾਵਾਂਗਾ। ਅਤੇ ਉਹ ਯਰੂਸ਼ਲਮ ਦੇ ਮਹਿਲਾਂ ਨੂੰ ਭਸਮ ਕਰੇਗੀ ਅਤੇ ਉਹ ਬੁਝੇਗੀ ਨਹੀਂ।

Available Bible Translations

American Standard Version (ASV)
Jeremiah 17 (ASV) »
King James Version (KJV)
Jeremiah 17 (KJV) »
GOD’S WORD® (GW)
Jeremiah 17 (GW) »
Berean Bible (BSB)
Jeremiah 17 (BSB) »
World English Bible (WEB)
Jeremiah 17 (WEB) »
French Bible (LSG)
Jérémie 17 (LSG) »
German Bible (LUTH1912)
Jeremia 17 (LUTH1912) »
Hebrew Bible (HEB)
ירמיה 17 (HEB) »
Portuguese Bible (BSL)
Jeremias 17 (BSL) »
Vietnamese Bible (VIE)
Giê-rê-mi-a 17 (VIE) »
Spanish Bible (RVA)
Jeremías 17 (RVA) »
Italian Bible (RIV)
Geremia 17 (RIV) »
Chinese Simplified (CUVS)
耶 利 米 书 17 (CUVS) »
Chinese Traditional (CUVT)
耶 利 米 書 17 (CUVT) »
Albanian Bible (ALB)
Jeremia 17 (ALB) »
Swedish Bible (SV1917)
Jeremia 17 (SV1917) »
Russian Bible (RUSV)
Иеремия 17 (RUSV) »
Ukrainian Bible (UKR)
Єремія 17 (UKR) »
Hungarian Bible (KAR)
Jeremiás 17 (KAR) »
Bulgarian Bible (BULG)
Еремия 17 (BULG) »
Japanese Bible (JPN)
エレミヤ書 17 (JPN) »
Norwegian Bible (NORSK)
Jeremia 17 (NORSK) »

ਯਿਰਮਿਯਾਹ (PANIRV) Chapter Selection

PANIRV Book Selection List